ਸੁਰਿੰਦਰ ਸ਼ਿੰਦਾ ਅਤੇ ਦਲੇਰ ਮਹਿੰਦੀ ਜਲਦ ਇਕੱਠੇ ਲੈ ਕੇ ਆ ਸਕਦੇ ਹਨ ਕੁਝ ਨਵਾਂ

  • ਸੁਰਿੰਦਰ ਸ਼ਿੰਦਾ ਅਤੇ ਦਲੇਰ ਮਹਿੰਦੀ ਜਲਦ ਇਕੱਠੇ ਲੈ ਕੇ ਆ ਸਕਦੇ ਹਨ ਕੁਝ ਨਵਾਂ

    Wednesday, July 10th, 2019

ਬਾਲੀਵੁੱਡ ਅਤੇ ਪੰਜਾਬ ਦੀ ਦਮਦਾਰ ਅਵਾਜ਼ ਦਲੇਰ ਮਹਿੰਦੀ ਜਿੰਨ੍ਹਾਂ ਨੇ ਬਹੁਤ ਵੱਡੇ ਹਿੱਟ ਗੀਤ ਬਾਲੀਵੁੱਡ ਤੇ ਪੰਜਾਬ ਨੂੰ ਦਿੱਤੇ ਹਨ। ਉੱਥੇ ਹੀ ਪੰਜਾਬੀ ਸੰਗੀਤ ਨੂੰ ਸਿਖਰਾਂ ‘ਤੇ ਲੈ ਕੇ ਆਉਣ ‘ਚ ਵੱਡਾ ਯੋਗਦਾਨ ਪਾਉਣ ਵਾਲੇ ਗਾਇਕ ਸੁਰਿੰਦਰ ਸ਼ਿੰਦਾ ਦਾ ਨਾਮ ਪੰਜਾਬ ਦੇ ਲਜੈਂਡਰੀ ਗਾਇਕਾਂ ‘ਚ ਆਉਂਦਾ ਹੈ। ਹੁਣ ਇਹ ਦੋਨੋ ਗਾਇਕ ਬਹੁਤ ਜਲਦ ਇਕੱਠੇ ਨਵਾਂ ਪ੍ਰੋਜੈਕਟ ਲੈ ਕੇ ਆ ਸਕਦੇ ਹਨ। ਜੀ ਹਾਂ ਗਾਇਕ ਦਲੇਰ ਮਹਿੰਦੀ ਨੇ ਆਪਣੇ ਸ਼ੋਸ਼ਲ ਮੀਡੀਆ ‘ਤੇ ਸੁਰਿੰਦਰ ਸ਼ਿੰਦਾ ਜੀ ਨਾਲ ਤਸਵੀਰਾਂ ਸਾਂਝੀਆਂ ਕੀਤੀਆਂ ਹਨ। ਉਹਨਾਂ ਦਾ ਕਹਿਣਾ ਹੈ ‘ਸੁਰਿੰਦਰ ਸ਼ਿੰਦਾ ਜੀ ਨਾਲ ਸ਼ੂਟ ਬਹੁਤ ਵਧੀਆ ਰਿਹਾ ਜਿਹੜਾ ਕਿ ਸਰਸਵਤੀ ਮਿਊਜ਼ਿਕ ਕਾਲਜ ‘ਚ ਹੋਇਆ।’ ਇਸ ਤੋਂ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਪੰਜਾਬ ਦੀਆਂ ਇਹ ਵੱਡੀਆਂ ਸਖਸ਼ੀਅਤਾਂ ਇਕੱਠੀਆਂ ਨਜ਼ਰ ਆ ਸਕਦੀਆਂ ਹਨ। ਸੁਰਿੰਦਰ ਸ਼ਿੰਦਾ ਜਿੰਨ੍ਹਾਂ ਦਾ ਹਰ ਪੰਜਾਬੀ ਅੱਜ ਵੀ ਮੁਰੀਦ ਹੈ ਗੀਤਾਂ ਦੇ ਨਾਲ ਨਾਲ ਆਪਣੇ ਸਮੇਂ ‘ਚ ਸੁਰਿੰਦਰ ਸ਼ਿੰਦਾ ਕਈ ਪੰਜਾਬੀ ਫ਼ਿਲਮਾਂ ‘ਚ ਵੀ ਕੰਮ ਕਰ ਚੁੱਕੇ ਹਨ। ਉੱਥੇ ਹੀ ਪੌਪ ਸਿੰਗਰ ਦਲੇਰ ਮਹਿੰਦੀ ਪੰਜਾਬ ਦੇ ਨਾਲ ਨਾਲ ਬਾਲੀਵੁੱਡ ਦੀਆਂ ਬਹੁਤ ਸਾਰੀਆਂ ਫ਼ਿਲਮਾਂ ਦੇ ਟਾਈਟਲ ਟਰੈਕਸ ਨੂੰ ਅਵਾਜ਼ ਦੇ ਚੁੱਕੇ ਹਨ। ਦੇਖਣਾ ਹੋਵੇਗਾ ਹੁਣ ਦਲੇਰ ਮਹਿੰਦੀ ਅਤੇ ਸੁਰਿੰਦਰ ਸ਼ਿੰਦਾ ਕਿਹੜਾ ਨਵਾਂ ਪ੍ਰੋਜੈਕਟ ਇਕੱਠੇ ਲੈ ਕੇ ਆਉਂਦੇ ਹਨ। Source By : PTC Punjabi